ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁਡਾ ਦੀ ਭਾਬੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਰੋਹਤਕ ਪਹੁੰਚ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਂਦਰ ਸਿੰਘ ਹੁਡਾ ਦੀ ਭਾਬੀ ਸ੍ਰੀਮਤੀ ਰਾਜਵਤੀ ਹੁਡਾ ਦੇ ਨਿਧਨ ‘ਤੇ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਰੋਹਤਕ ਸਥਿਤ ਉਨ੍ਹਾਂ ਦੇ ਆਵਾਸ ‘ਤੇ ਪਹੁੰਚ ਕੇ ਦੁਖੀ ਪਰਿਵਾਰ ਨੂੰ ਦਿੱਲਾਸਾ ਦਿੱਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਤੋਂ ਪ੍ਰਾਰਥਨਾ ਕੀਤੀ।
ਮੁੱਖ ਮੰਤਰੀ ਨੇ ਸੁਰਗਵਾਸੀ ਸ੍ਰੀਮਤੀ ਰਾਜਵਤੀ ਹੁਡਾ ਦੀ ਫੋਟੋ ‘ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸੁੁਰਗਵਾਸੀ ਰਾਜਵਤੀ ਹੁਡਾ ਇੱਕ ਧਾਰਮਿਕ ਮਹਿਲਾ ਸੀ, ਜਿਨ੍ਹਾਂ ਨੇ ਪਰਿਵਾਰ ਨੂੰ ਇੱਕਠਾ ਰੱਖਦੇ ਹੋਏ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਰਗਰਮ ਯੋਗਦਾਨ ਦਿੱਤਾ। ਉਨ੍ਹਾਂ ਦਾ ਜੀਵਨ ਸਾਰਿਆਂ ਲਈ ਪੇ੍ਰਰਣਾ ਸਰੋਤ ਰਿਹਾ ਹੈ। ਮੁੱਖ ਮੰਤਰੀ ਨੇ ਪ੍ਰਮਾਤਮਾ ਤੋਂ ਪ੍ਰਾਰਥਨਾ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਣਾਂ ਵਿੱਚ ਸਰਾਨ ਦਵੇ ਅਤੇ ਦੁਖੀ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰੇ।
ਇਸ ਸਬੰਧ ‘ਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਨੇ ਵੀ ਪੁਸ਼ਪ ਅਰਪਿਤ ਕਰ ਮਰਹੂਮ ਨੂੰ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨੇ ਸਿੱਧੁ ਨਿਵਾਸ ਪਹੁੰਚ ਕੇ ਕੈਪਟਨ ਅਭਿਮਨਿਊ ਦੀ ਮਾਤਾ ਦੇ ਨਿਧਨ ‘ਤੇ ਵੀ ਦੁੱਖ ਕੀਤਾ ਪ੍ਰਗਟ
ਬਾਅਦ ਵਿੱਚ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਬਕਾ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਦੇ ਨਿਵਾਸ ਸਿੰਧੂ ਨਿਵਾਸ ਪਹੁੰਚੇ ਅਤੇ ਊਨ੍ਹਾਂ ਦੀ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਮੌਕੇ ‘ਤੇ ਕੈਪਟਨ ਅਭਿਮਨਿਊ ਅਤੇ ਉਨ੍ਹਾਂ ਦਾ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਸੰਵੇਦਨਾ ਪ੍ਰਗਟ ਕੀਤਾ।
ਇਸ ਮੌਕੇ ‘ਤੇ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਰਹੇ।
ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਾਰਜਕਰਤਾਵਾਂ ਤੇ ਆਮਜਨਤਾ ਸੰਗ ਸਣਿਆ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਯੁਵਾ ਅਧਿਕਾਰਤਾ ਅਤੇ ਉਦਮਤਾ, ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨਵੀਂ ਉਚਾਈਆਂ ਨੂੰ ਛੋਹ ਰਿਹਾ ਹੈ ਅਤੇ ਪੂਰੀ ਦੁਨੀਆ ਵਿੱਚ ਭਾਰਤ ਦੀ ਸਫਲਤਾ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਸਿਰਫ ਸਰਕਾਰ ਦਾ ਪ੍ਰੋਗਰਾਮ ਨਹੀਂ, ਗਸੋ ਇਹ ਪੂਰੇ ਦੇਸ਼ ਅਤੇ ਜਨਤਾ ਦਾ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਅਤੇ ਦੁਨੀਆ ਦੇ ਕੌਨੇ-ਕੌਨੇ ਤੋਂ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕਰਦੇ ਹਨ, ਜੋ ਸਾਰਿਆਂ ਨੂੰ ਉਤਸਾਹਿਤ ਅਤੇ ਪੇ੍ਰਰਿਤ ਕਰਦੀ ਹੈ।
ਖੇਡ ਰਾਜ ਮੰਤਰੀ ਐਤਵਾਰ ਨੂੰ ਪਲਵਲ ਵਿੱਚ ਪਾਰਟੀ ਕਾਰਜਕਰਤਾਵਾਂ ਤੇ ਆਮਜਨਤਾ ਦੇ ਨਾਲ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ 123ਵਾਂ ਏਪੀਸੋਡ ਨੂੰ ਸੁਣ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਉਹ ਹਰ ਮਹੀਨੇ ਦੇ ਆਖੀਰੀ ਐਤਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਜਰੂਰ ਸੁਣਦੇ ਹਨ, ਜਿਸ ਨਾਲ ਉਨ੍ਹਾਂ ਨੂੰ ਪੇ੍ਰਰਣਾ ਅਤੇ ਉਰਜਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਸੁਨਣ ਲਈ ਹਰ ਕਿਸੇ ਵਿੱਚ ਉਤਸਾਹ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਲਵਲ ਦੇ ਲੋਕ ਜੇਕਰ ਸਮਾਜ ਹਿੱਤ ਵਿੱਚ ਚੰਗੇ ਕੰਮ ਕਰਨ ਅਤੇ ਕਿਸੇ ਲਈ ਪੇ੍ਰਰਣਾ ਬਨਣ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਪਲਵਲ ਜਿਲ੍ਹਾ ਦੇ ਲੋਕਾਂ ਦੀ ਚਰਚਾ ਵੀ ਜਰੂਰ ਕਰਣਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2047 ਤੱਕ ਦੇਸ਼ ਬਣੇਗਾ ਵਿਕਸਿਤ ਅਤੇ ਆਤਮਨਿਰਭਰ – ਖੇਡ ਰਾਜ ਮੰਤਰੀ
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਡਾ ਦੇਸ਼ ਭਾਰਤ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਵਿਕਸਿਤ ਅਤੇ ਆਤਮਨਿਰਭਰ ਭਾਰਤ ਜਿਨ ਦੇਸ਼ ਦੀ ਆਜਾਦੀ ਦੇ ਸ਼ਤਾਬਦੀ ਸਾਲ 2047 ਤੱਕ ਭਾਰਤ ਦੇਸ਼ ਨੂੰ ਆਤਮਨਿਰਭਰ ਅਤੇ ਖੁਸ਼ਹਾਲ ਅਰਥਵਿਵਸਥਾ ਵਿੱਚ ਬਦਲਣ ਲਈ ਸਰਕਾਰ ਦਾ ਦੂਰਦਰਸ਼ੀ ਵਿਜਨ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਰਿਆਂ ਦੇ ਸਮੁਹਿਕ ਯਤਨਾਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਡਾ ਭਾਰਤ 2047 ਤੱਕ ਜਰੂਰ ਹੀ ਵਿਕਸਿਤ ਅਤੇ ਆਤਮਨਿਰਭਰ ਭਾਰਤ ਬਣੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਵਿਧਾਇਕ ਨਸੀਮ ਅਹਿਮਦ ਦੀ ਮਾਂ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਸਾਬਕਾ ਵਿਧਾਇਕ ਨਸੀਮ ਅਹਿਮਦ ਦੇ ਫਿਰੋਜਪੁਰ ਝਿਰਕਾ ਸਥਿਤ ਨਿਵਾਸ ਸਥਾਨ ‘ਤੇ ਪਹੁੰਚ ਕੇ ਉਨ੍ਹਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਦੁਖੀ ਪਰਿਵਾਰ ਨੁੰ ਦਿਲਾਸਾ ਦਿੱਤਾ। ਮੁੱਖ ਮੰਤਰੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਨ ਕਰਨ ਦੀ ਸ਼ਕਤੀ ਲਈ ਪ੍ਰਾਰਥਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੁਰਗਵਾਸੀ ਜੁੰਮੀ ਬੇਗਮ ਦੀ ਸਾਦਗੀ ਸਮਾਜ ਲਈ ਇੱਕ ਮਿਸਾਲ ਹੈ। ਉਹ ਧਾਰਮਿਕ ਮਹਿਲਾ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਸਮਾਜ ਤੇ ਗਰੀਬ ਭਲਾਈ ਲਈ ਕੰਮ ਕੀਤਾ, ਉਨ੍ਹਾਂ ਦਾ ਇਸ ਦੁਨੀਆ ਤੋਂ ਜਾਣਾ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਸਮੇਤ ਹੋਰ ਪ੍ਰਸਾਸ਼ਨਿਕ ਅਧਿਕਾਰੀ ਤੇ ਮਾਣਯੋਗ ਵਿਅਕਤੀ ਮੌਜੂਦ ਰਹੇ।
ਇੱਕ ਪੇੜ ਮਾਂ ਦੇ ਨਾਮ, ਇੱਕ ਪੌਧਾ ਵੀਰ ਜਵਾਨ ਦੇ ਨਾਮ
ਵਾਤਾਵਰਣ ਸਰੰਖਣ ਅਤੇ ਦੇਸ਼ਭਗਤੀ ਦਾ ਅਨੋਖਾ ਮੇਲ – ਰਾਓ ਨਰਬੀਰ ਸਿੰਘ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਫੌਜੀ ਅਤੇ ਨੀਮ ਫੌਜੀ ਭਲਾਈ ਅਤੇ ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੀ ਸੇਨਾਵਾਂ ਵਿੱਚ ਹਰ ਦੱਸਵਾਂ ਫੌਜੀ ਹਰਿਆਣਾ ਤੋਂ ਹੈ, ਇਹ ਪੂਰੇ ਸੂਬੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਭਾਰਤੀ ਸੇਨਾ ਦੀ ਬਹਾਦੁਰੀ ਅਤੇ ਸੰਕਲਪ ਦਾ ਪ੍ਰਤੀਕ ਹੈ, ਜਿਸ ਦੀ ਸਫਲਤਾ ਨੇ ਸਮੂਚੇ ਦੇਸ਼ ਦਾ ਮਾਣ ਵਧਾਇਆ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਨ ਦੀ ਬਾਤ ਪ੍ਰੋਗਰਾਮ ਦੇ 123ਵੇਂ ਏਪੀਸੋਡ ਵਿੱਚ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦਾ ਵਰਨਣ ਕਰਦੇ ਹੋਏ, ਜਵਾਨਾਂ ਦੀ ਸਕ੍ਰਿਤੀ ਵਿੱਚ ਪੌਧਾਰੋਪਣ ਕਰ ਰਾਸ਼ਟਰ ਨੂੰ ਕੁਦਰਤ ਅਤੇ ਵਾਤਾਵਰਣ ਪ੍ਰਤੀ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ ਹੈ।
ਵਨ ਮਹੋਤਸਵ ਦੌਰਾਨ ਵੱਧ ਤੋਂ ਵੱਧ ਪੌਧੇ ਲਗਾਉਣ – ਰਾਓ ਨਰਬੀਰ
ਰਾਓ ਨਰਬੀਰ ਸਿੰਘ ਨੇ ਹਰਿਆਣਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਵਨ ਮਹੋਤਸਵ ਮੌਕੇ ‘ਤੇ ਸੂਬੇ ਦੇ ਵੀਰ ਜਵਾਨਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਪੌਧਾਰੋਪਣ ਕਰਨ। ਊਨ੍ਹਾਂ ਨੇ ਖੁਦ ਚਰਖੀ ਦਾਦਰੀ ਤੋਂ ਇੱਕ ਪੇੜ ਮਾਂ ਦੇ ਨਾਮ-2 ਮੁਹਿੰਮ ਦੀ ਸ਼ੁਰੂਆਤ ਕਰ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ।
ਵਾਤਾਵਰਣ ਸਰੰਖਣ ਹੁਣ ਸੇਮਂ ਦੀ ਮੰਗ ਹੈ
ਮੰਤਰੀ ਰਾਓ ਨਰਬੀਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਫੌਜੀ ਭਲਾਈ ਦੇ ਨਾਲ-ਨਾਲ ਵਨ ਅਤੇ ਵਾਤਾਵਰਣ ਵਿਭਾਗ ਦੀ ਜਿਮੇਵਾਰੀ ਵੀ ਹੈ। ਇਸ ਨਾਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਕੁਦਰਤੀ ਸੰਤੁਲਣ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣਾ ਉਨ੍ਹਾਂ ਦੀ ਜਿਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਕਲਾਈਮੇਟੀ ਬਦਲਾਅ ਦੇ ਕਾਰਨ ਵਾਤਾਵਰਣ ਅਸੰਤੁਲਨ ਇੱਕ ਵਿਸ਼ਵ ਚਿੰਤਾ ਬਣ ਚੁੱਕਾ ਹੈ ਅਤੇ ਅਜਿਹੇ ਕੁਦਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਫਿਰ ਤੋਂ ਮਜਬੂਤ ਕਰਨਾ ਹੋਵੇਗਾ। ਇਸੀ ਦਿਸ਼ਾ ਵਿੱਚ ਇੱਕ ਪੇੜ ਮਾਂ ਦੇ ਨਾਮ-2.0 ਮੁਹਿੰਮ ਤਹਿਤ ਤਾਲਾਬਾਂ, ਨਦੀਆਂ ਦੇ ਕੰਢੇ ਅਤੇ ਪਬਲਿਕ ਥਾਵਾਂ ‘ਤੇ ਨੀਮ, ਪੀਪਲ ਅਤੇ ਬੜ ਵਰਗੇ ਦਰਖਤਾਂ ਦੀ ਤ੍ਰਿਵੇਣੀ ਲਗਾਉਣ ਦੀ ਯੋਜਨਾ ਬਣਾਈ ਗਈ ਹੈ।
ਹਰ ਜਿਲ੍ਹੇ ਵਿੱਚ 2 ਲੱਖ ਪੌਧੇ, 5 ਸਾਲ ਤੱਕ ਸਰੰਖਣ ਦਾ ਟੀਚਾ
ਵਨ ਮੰਤਰੀ ਨੇ ਦਸਿਆ ਕਿ ਹਰ ਜਿਲ੍ਹੇ ਵਿੱਚ ਪ੍ਰਤੀਸਾਲ 2 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਸਾਰੇ ਪੌਧਿਆਂ ਦਾ ਘੱਟ ਤੋਂ ਘੱਟ 5 ਸਾਲ ਤੱਕ ਸਰੰਖਣ ਕੀਤਾ ਜਾਵੇ, ਤਾਂ ੧ੋ ਉਹ ਜੜ ਫੜ ਸਕਣ ਅਤੇ ਟਿਕਾਉ ਵਨ ਸੰਪਦਾ ਦਾ ਨਿਰਮਾਣ ਹੋਵੇਗੀ।
ਹਰੇਕ ਸਮਾਜ ਦੇ ਮਹਾਪੁਰਸ਼ਾਂ ਦੀ ਜੈਯੰਤੀ ਸਰਕਾਰੀ ਪੱਧਰ ‘ਤੇ ਮਨਾ ਰਹੀ ਹੈ ਹਰਿਆਣਾ ਸਰਕਾਰ – ਰਣਬੀਰ ਗੰਗਵਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੈ ਕਿਹਾ ਕਿ ਸਮਾਜ ਨੂੰ ਜੋੜਨ ਅਤੇ ਅੰਧਵਿਸ਼ਵਾਸ ਮਿਟਾਉਣ ਦਾ ਕੰਮ ਸੰਤ ਕਬੀਰ ਨੇ ਆਪਣੇ ਪੂਰੇ ਜੀਵਨ ਵਿੱਚ ਕੀਤਾ। ਉਹ ਇੱਕ ਅਜਿਹੇ ਦੂਰਦਰਸ਼ੀ ਸਨ, ਜਿਨ੍ਹਾਂ ਨੇ ਜਾਤੀ, ਧਰਮ ਅਤੇ ਉਚ-ਨੀਚ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ।
ਲੋਕ ਨਿਰਮਾਣ ਮੰਤਰੀ ਐਤਵਾਰ ਨੂੰ ਹਿਸਾਰ ਵਿੱਚ ਸੰਤ ਕਬੀਰ ਹੋਸਟਲ ਵਿੱਚ ਆਯੋਜਿਤ ਸੰਤ ਕਬੀਰ ਸਾਹਬ ਦੇ 627ਵੇਂ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਕਬੀਰ ਹੋਸਟਲ ਲਈ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਸੰਤ ਕਰੀਰ ਹੋਸਟਲ ਦੀ ਵਿਵਸਥਾਵਾਂ ਦੀ ਵੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਅਜਿਹੇ ਅਦਾਰਿਆਂ ਨੂੰ ਹੋਰ ਵੱਧ ਮਜਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਮਾਹੌਲ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਸਾਰੇ ਮਹਾਪੁਰਸ਼ਾਂ ਦੀ ਜੈਯੰਤੀ ਹੁਣ ਰਾਜ ਸਰਕਾਰ ਵੱਲੋਂ ਅਧਿਕਾਰਤ ਰੂਪ ਨਾਲ ਮਨਾਈ ਜਾ ਰਹੀ ਹੈ, ਜਿਸ ਨਾਲ ਸਮਾਜ ਵਿੱਚ ਏਕਤਾ ਅਤੇ ਜਾਗਰੁਕਤਾ ਦਾ ਸੰਦੇਸ਼ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀਐਸਸੀ ਸਮਾਜ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਹੁਣ ਸਮਾਜ ਦੇ ਯੁਵਾ ਬਿਨ੍ਹਾ ਸਿਫਾਰਿਸ਼, ਬਿਨ੍ਹਾ ਖਰਚੇ ਦੇ ਸਰਕਾਰੀ ਨੌਕਰੀਆਂ ਵਿੱਚ ਚੁਣੇ ਜਾ ਰਹੇ ਹਨ।
ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਨੀਤੀਆਂ ਦਾ ਹੀ ਨਤੀਜਾ ਹੈ ਕਿ ਪਾਰਦਰਸ਼ੀ ਭਰਤੀ ਪ੍ਰਕ੍ਰਿਆ ਨਾਲ ਹਜਾਰਾਂ ਨੌਜੁਆਨਾਂ ਨੁੰ ਸਰਕਾਰੀ ਨੋਕਰੀ ਮਿਲੀ ਹੈ। ਸਰਕਾਰ ਬਿਨ੍ਹਾ ਖਰਚੀ, ਬਿਨ੍ਹਾ ਪਰਚੀ ਦੇ ਸਿਦਾਂਤ ‘ਤੇ ਕੰਮ ਕਰ ਰਹੀ ਹੈ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫੱਲ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਹੋ ਰਹੇ ਵਿਕਾਸ ਕੰਮ ਗੁਣਵੱਤਾਪੂਰਣ ਅਤੇ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਭਵਨਾਂ ਅਤੇ ਪੇਯਜਲ ਵਰਗੀ ਮੁੱਢਲੀ ਸਹੂਲਤਾਂ ਵਿੱਚ ਸੁਧਾਰ ਲਈ ਸਰਕਾਰ ਪ੍ਰਤੀਬੱਧ ਹੈ। ਜਨਸਿਹਤ ਇੰਜਨੀਅਰਿੰਗ ਵਿਭਾਗ ਰਾਹੀਂ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ [
ਵਾਤਾਵਰਣ ਸਰੰਖਣ, ਜਲ੍ਹ ਸਰੰਖਣ, ਪੌਧਾਰੋਪਣ, ਨਸ਼ਾ ਮੁਕਤੀ ਮੁਹਿੰਮ ਵਰਗੇ ਪ੍ਰੋਗਰਾਮਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਜਨ ਚੇਤਨਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਦੀ ਸਫਲਤਾ ਲਈ ਜਨਭਾਗੀਦਾਰੀ ਬਹੁਤ ਜਰੂਰੀ ਹੈ। ਜਨਤਾ ਦੇ ਸਹਿਯੋਗ ਨਾਲ ਜਿੱਥੇ ਵਿਕਾਸ ਨੂੰ ਗਤੀ ਮਿਲਦੀ ਹੈ, ਉੱਥੇ ਸਰਕਾਰੀ ਯੋਜਨਾਵਾਂ ਦਾ ਯੋਗ ਵਿਅਕਤੀ ਤੱਕ ਲਾਭ ਪਹੁੰਚਾਉਣਾ ਵੀ ਯਕੀਨੀ ਹੁੰਦਾ ਹੈ। ਭਲਾਈਕਾਰੀ ਯੋਜਨਾਵਾਂ ਦੇ ਜਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਜਨ ਸਹਿਯੋਗ ਦੀ ਆਪਣੀ ਭੁਮਿਕਾ ਹੁੰਦੀ ਹੈ। ਵਿਕਾਸ ਦੇ ਨਾਲ-ਨਾਲ ਵਾਤਾਵਰਣ ਸਰੰਖਣ, ਜਲ੍ਹ ਸਰੰਖਣ, ਪੌਧਾਰੋਪਣ, ਨਸ਼ਾ ਮੁਕਤੀ ਮੁਹਿੰਮ ਵਰਗੇ ਪ੍ਰੋਗਰਾਮਾਂ ਲਈ ਵੀ ਜਨ ਜਾਗਰਨ ਹੋਣਾ ਚਾਹੀਦਾ ਹੈ। ਇਹ ਸਾਰੇ ਮੌਜੂਦਾ ਸਮੇਂ ਦੇ ਜਰੂਰੀ ਵਿਸ਼ਾ ਹੈ ਅਤੇ ਇੰਨ੍ਹਾਂ ਨੂੰ ਜਨ ਸਾਧਾਂਰਣ ਦੇ ਨਾਲ ਮਿਲ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਕੈਬੀਨੇਟ ਮੰਤਰੀ ਐਤਵਾਰ ਨੁੰ ਜੀਂਦ ਦੇ ਦਨੌਦਾ ਖੁਰਦ ਵਿੱਚ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣ ਰਹੇ ਸਨ। ਮਨ ਦੀ ਬਾਤ ਪ੍ਰੋਗਰਾਮ ਦਾ ਇਹ 123ਵਾਂ ਏਪੀਸੋਡ ਸੀ, ਜਿਸ ਨੂੰ ਕੈਬੀਨੇਟ ਮੰਤਰੀ ਨੇ ਗ੍ਰਾਮੀਣਾ ਨਾਲ ਵੀ ਸੁਣਿਆ।
ਇਸ ਮੌਕੇ ‘ਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਪਿੰਡ ਦੇ ਵਿਕਾਸ ਕੰਮਾਂ ਲਈ 25 ਲੱਖ ਰੁਪਹੇ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਪਿੰਡ ਪੰਚਾਇਤ ਨੁੰ ਹੋਰ ਜਰੂਰੀ ਵਿਕਾਸ ਕੰਮਾਂ ਦਾ ਪ੍ਰਸਤਾਵ ਭੇਜਣ ਲਈ ਵੀ ਕਿਹਾ ਤਾਂ ਜੋ ਉਨ੍ਹਾਂ ਦੇ ਏਸਟੀਮੇਟ ਬਣਾਂਏ ਜਾ ਸਕਣ ਅਤੇ ਗ੍ਰਾਮੀਣਾਂ ਨੂੰ ਵਿਕਾਸ ਪਰਿਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਕੈਬੀਨੇਟ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਪੂਰੇ ਦੇਸ਼ ਵਿੱਚ ਪ੍ਰਸਿੱਦ ਹੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇਸ ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨਾਲ ਸਿੱਧ ਜੁੜ ਕੇ ਬਹੁਤ ਜਰੂਰੀ ਵਿਸ਼ਿਆਂ ‘ਤੇ ਚਰਚਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਹਿੰਮਤ ਅਤੇ ਸਾਧਨਾ ਦੇ ਤਾਲਮੇਲ ਦਾ ਸੰਦੇਸ਼ ਬਹੁਤ ਮਹਤੱਵਪੂਰਣ ਹੈ। ਇਸ ਸੰਦੇਸ਼ ਦਾ ਦੇਸ਼ਵਾਸੀ ਆਤਮਸਾਤ ਕਰ ਕਿਸੇ ਵੀ ਤਰ੍ਹਾ ਦੀ ਆਪਦਾ ਅਤੇ ਸੰਕਟ ਦੇ ਸਮੇਂ ਪਾਰ ਪਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣ, ਪਿੰਡ ਦਰ ਪਿੰਡ ਤਾਲਾਬਾਂ ਦੀ ਸਫਾਈ, ਜਨ-ਜਨ ਤੱਕ ਯੋਗ ਦਾ ਪ੍ਰਚਾਰ, ਜਲ੍ਹ ਜੀਵਨ ਮਿਸ਼ਨ, ਗ੍ਰਾਮੀਣ ਪੱਧਰ ‘ਤੇ ਗਿਆਨ ਕੇਂਦਰ ਤੇ ਅਟੱਲ ਸੇਵਾ ਕੇਂਦਰਾਂ ਦੀ ਸਥਾਪਨਾ ਵਰਗੇ ਜਮੀਨੀ ਪੱਧਰ ਨਾਲ ਜੁੜੇ ਬਹੁਤ ਮਹਤੱਵਪੂਰਣ ਵਿਸ਼ਿਆਂ ‘ਤੇ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਦਾ ਮੁੱਖ ਫੋਕਸ ਹੈ। ਇੰਨ੍ਹਾਂ ਵਿੱਚ ਆਮ ਜਨ ਦੇ ਜੀਵਨ ਪੱਧਰ ਵਿੱਚ ਪੂਰਾ ਬਦਲਾਅ ਅਤੇ ਸਕਾਰਾਤਮਕ ਬਦਲਾਅ ਸੰਭਾਵੀ ਹਨ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਗ੍ਰਾਮੀਣਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਲਣ ਅਤੇ ਇਸ ਦੇ ਲਈ ਹੋਰ ਲੋਕਾਂ ਨੂੰ ਵੀ ਪੇ੍ਰਰਿਤ ਕਰਨ। ਇਸ ਪ੍ਰੋਗਰਾਮ ਨੂੰ ਸੁਨਣ ਨਾਲ ਆਮਜਨਤਾ ਵਿੱਚ ਸਮਰਸਤਾ, ਏਕਾਗਰਤਾ ਅਤੇ ਮਿੱਤਰਤਾ ਨਾਲ ਜੀਵਨ ਜੀਣ ਦੀ ਪੇ੍ਰਰਣਾ ਮਿਲਦੀ ਹੈ।
ਮੁੱਖ ਮੰਤਰੀ ਨੇ ਪੌਧਾਰੋਪਣ ਕਰ ਆਮਜਨਤਾ ਨੂੰ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਸਰਗਰਮ ਸਹਿਭਾਗਤਾ ਦੀ ਕੀਤੀ ਅਪੀਲ
ਚੰਡੀਗੜ੍ਹ ( ਜਸਟਿਸ ਨਿਊਜ਼ )ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੇਸ਼ ਮਹੀਨਾ ਰੇਡਿਓ ਪ੍ਰੋਗਰਾਮ ”ਮਨ ਕੀ ਬਾਤ” ਦਾ ਅੱਜ ਗੁਰੂਗ੍ਰਾਮ ਵਿੱਚ ਸਮੂਹਿਕ ਸੁਨਣ ਦਾ ਪ੍ਰਬੰਧ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਹਰਿਆਣਾ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ, ਉਦਯੋਗ ਅਤੇ ਵਪਾਰ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਮੌਜੂਦ ਰਹੇ।
ਪ੍ਰੋਗਰਾਮ ਦੌਰਾਨ ਸੀਨੀਅਰ ਨੇਤਾਵਾਂ ਨੇ ਬਾਦਸ਼ਾਹਪੁਰ ਵਿਧਾਨਸਭਾ ਦੇ ਬੂਥ ਗਿਣਤੀ 4 ਵਿੱਚ ਸਥਿਤ ਜੀਐਨਐਚ ਕੰਨਵੇਸ਼ਨ ਸੈਂਟਰ ਵਿੱਚ ਸਥਾਨਕ ਨਾਗਰਿਕਾਂ ਅਤੇ ਪਾਰਟੀ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਨੂੰ ਸੁਣਿਆ ਅਤੇ ਉਸ ‘ਤੇ ਸੰਵਾਦ ਕੀਤਾ।
ਪ੍ਰੋਗਰਾਮ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਡੀਆ ਪਰਸਨਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਆਪਣੀ ਖੁਦ ਦੀ ਮਿਹਨਤ ਨਾਲ ਦੇਸ਼ਹਿੱਤ ਵਿੱਚ ਯੋਗਦਾਨ ਦੇਣ ਵਾਲੇ ਨਾਗਰਿਕਾਂ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹਨ ਜਿਸ ਨਾਲ ਆਮਜਨਤਾ ਨੁੰ ਪੇ੍ਰਰਣਾ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ ਇੱਕ ਵੱਡਾ ਲਾਭ ਸਾਡੇ ਆਉਣ ਵਾਲੀਆਂ ਪੀੜੀ ਤੇ ਆਮਜਨਤਾ ਨੁੰ ਮਿਲਦਾ ਹੈ।
ਪ੍ਰੋਗਰਾਮ ਦੇ ਬਾਅਦ ਭਾਜਪਾ ਨੇਤਾਵਾਂ ਵੱਲੋਂ ਆਯੂ ਸ਼ਮਾਨ ਭਾਰਤ ਯੋਜਨਾ ਤਹਿਤ ਲਾਭ ਪ੍ਰਾਪਤ ਯੋਗ ਨਾਗਰਿਕਾਂ ਨੂੰ ਆਯੂਸ਼ਮਾਨ ਕਾਰਡ ਲਾਭ ਪੱਤਰ ਵੀ ਵੰਡੇ ਗਏ। ਇਸ ਪਹਿਲ ਦਾ ਉਦੇਸ਼ ਸਰਕਾਰ ਨੂੰ ਭਲਾਈਕਾਰੀ ਯੋਜਨਾਵਾਂ ਦੀ ਆਖੀਰੀ ਵਿਅਕਤੀ ਤੱਕ ਪਹੁੰਚ ਯਕੀਨੀ ਕਰਨਾ ਹੈ। ਗੁਰੂਗ੍ਰਾਮ ਵਿੱਚ ਆਯੋਜਿਤ ਇਹ ਪ੍ਰੋਗਰਾਮ ਜਨਸਪੰਰਕ ਅਤੇ ਜਨਵਿਸ਼ਵਾਸ ਨੂੰ ਹੋਰ ਵੱਧ ਮਜਬੂਤ ਕਰਨ ਵਾਲਾ ਰਿਹਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕਾਂ ਅਤੇ ਕਾਰਜਕਰਤਾਵਾਂ ਨੇ ਉਤਸਾਹਪੂਰਵਕ ਹਿੱਸਾ ਲਿਆ।
ਮੁੱਖ ਮੰਤਰੀ ਨੇ ਪੌਧਾਰੋਪਣ ਕਰ ਆਮਜਨਤਾ ਨੁੰ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਸਰਗਰਮ ਸਹਿਭਾਗਤਾ ਦੀ ਕੀਤੀ ਅਪੀਲ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ. ਪੀ. ਨੱਡਾ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਦੇ ਨਾਲ ਵਾਟਿਕਾ ਚੌਕ ਦੇ ਨੇੜੇ ਵਨ ਵਿਭਾਗ ਵੱਲੋਂ ਬਾਦਸ਼ਾਹਪੁਰ ਡੇ੍ਰਨ ਦੇ ਉੱਪਰ ਵਿਕਸਿਤ ਕੀਤੇ ਗਏ ਫਾਰੇਸਟ ਕੋਰੀਡੋਰ ‘ਤੇ ਪੌਧਾਰੋਪਣ ਕੀਤਾ।
ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਰਾਹੀਂ ਹਰੇਕ ਨਾਗਰਿਕ ਆਪਣੀ ਮਾਂ ਦੇ ਨਾਮ ‘ਤੇ ਇੱਕ ਪੌਧਾ ਲਗਾ ਕੇ ਉਸ ਦੀ ਸਾਂਭ-ਸੰਭਾਲ ਕਰਨ ਦਾ ਸੰਕਲਪ ਲੇਣ। ਇਹ ਯਤਨ ਨਾ ਸਿਰਫ ਹਰਿਆਣਾ ਨੂੰ ਹਰਾ-ਭਰਿਆ ਬਨਾਉਣ ਵਿੱਚ ਸਹਾਇਕ ਹੋਵੇਗਾ ਸਗੋ ਕਲਾਈਮੇਟ ਬਦਲਾਅ ਦੀ ਚਨੌਤੀਆਂ ਨਾਲ ਨਜਿਠਣ ਵਿੱਚ ਵੀ ਯੋਗਦਾਨ ਦਵੇਗਾ।
ਇਸ ਮੌਕੇ ‘ਤੇ ਗੋਹਾਨਾ ਦੇ ਵਿਧਾਇਕ ਤੇਜਪਾਲ ਤੰਵਰ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਸਾਕਬਾ ਸਾਂਸਦ ਅਤੇ ਭਾਜਪਾ ਦੇ ਸੰਸਦੀ ਬੋਰਡ ਦੀ ਮੈਂਬਰ ਡਾ. ਸੁਧਾ ਯਾਦਵ, ਡੀਸੀ ਅਜੈ ਕੁਮਾਰ, ਨਿਗਮ ਕਮਿਸ਼ਨਰ ਪ੍ਰਦੀਪ ਦਹੀਆ। ਸਾਬਕਾ ਵਿਧਾਇਕ ਸੰਜੈ ਸਿੰਘ, ਭਾਜਪਾ ਜਿਲ੍ਹਾ ਪ੍ਰਧਾਨ ਸਰਵਪ੍ਰਿਯ ਤਿਆਗੀ, ਨਿਗਮ ਪਾਰਸ਼ਦ ਕੁਲਦੀਪ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਮੋਜੂਦ ਰਹੇ।
Leave a Reply